ਬਰਗਾੜੀ ਕੋਟਕਪੂਰਾ ਤੇ ਜੈਤੋ ਦੇ ਵਿਚਕਾਰ ਜਿਹੇ ਫਰੀਦਕੋਟ ਜ਼ਿਲੇ ਦਾ ਹਾਲ ਵਿਚ ਹੀ ਪ੍ਰਸਿੱਧ ਹੋਇਆ ਪਿੰਡ ਹੈ। ਇਸ ਨੂੰ ਪ੍ਰਸਿੱਧੀ ਦੇਣ ਵਾਲੀ ਸੰਸਥਾ ਦਾ ਨਾਂਅ ਪੀਪਲਜ਼ ਫੋਰਮ ਹੈ ਜਿਹੜੀ ਇਲਾਕੇ ਵਿਚ ਕੰਮ ਕਰਦੇ ਅਧਿਆਪਕਾਂ ਦੀ ਸੁਚੱਜੀ ਸੋਚ ਦਾ ਨਤੀਜਾ ਹੈ। ਮੈਂ ਇਸ ਦੇ ਕੰਮਾਂ ਤੋਂ ਜਾਣੂ ਹਾਂ। ਕੰਮ ਕਰਨ ਵਾਲਿਆਂ ਨੂੰ ਕਦੀ ਨਹੀਂ ਮਿਲਿਆ। ਹਾਂ-ਪੱਖੀ ਸੋਚ ਵਾਲੇ ਇਹ ਅਧਿਆਪਕ ਜੈਤੋ ਤੇ ਕੋਟਕਪੂਰਾ ਬਲਾਕ ਦੇ ਵਿਦਿਆਰਥੀਆਂ ਨੂੰ ਸਿਹਤ, ਸਿੱਖਿਆ, ਸਭਿਆਚਾਰ ਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਪ੍ਰਦਾਨ ਕਰਦੇ ਹਨ।
ਇਸ ਕਾਰਜ ਲਈ ਅਪਣਾਈਆਂ ਗਈਆਂ ਵਿਧੀਆਂ ਤੇ ਵਸੀਲੇ ਸਰਲ ਤੇ ਪ੍ਰਭਾਵੀ ਹਨ। ਸਕੂਲੀ ਬੱਚਿਆਂ ਲਈ ਪੜਾਈ, ਲਿਖਾਈ, ਚਿੱਤਰਕਾਰੀ ਕਵਿਤਾ, ਸੰਗੀਤ ਅਤੇ ਗਿਆਨ-ਵਿਗਿਆਨ ਦੇ ਮੁਕਾਬਲੇ ਕਰਵਾ ਕੇ ਬੱਚਿਆਂ ਨੂੰ ਇਨਾਮਾਂ ਰਾਹੀਂ ਉਤਸ਼ਾਹਤ ਕੀਤਾ ਜਾਂਦਾ ਹੈ। ਇਹ ਇਨਾਮ ਇਲਾਕੇ ਦੇ ਸਵਰਗਵਾਸੀ ਬਜ਼ੁਰਗਾਂ ਦੇ ਨਾਂਅ ਲਾਏ ਜਾਂਦੇ ਹਨ। ਇਨਾਮਾਂ ਦੀ ਰਕਮ ਵਿਛੜੇ ਬਜ਼ੁਰਗਾਂ ਦੇ ਹੋਣਹਾਰ ਤੇ ਸਮਾਜ-ਸੇਵੀ ਭਾਵਨਾ ਰਖਣ ਵਾਲੇ ਧੀ-ਪੁੱਤਰ ਦਿੰਦੇ ਹਨ।
ਫੋਰਮ ਵੱਲੋਂ ਅੰਤਰ-ਰਾਸ਼ਟਰੀ ਪੱਧਰ ਉੱਤੇ ਪ੍ਰਮਾਣ ਚੜੀਆਂ ਤਿੱਥੀਆਂ ਨੂੰ ਕੇਂਦਰ ਬਿੰਦੂ ਬਣਾਇਆ ਜਾਂਦਾ ਹੈ। ਬਾਲਕਾਂ ਤੇ ਮਾਪਿਆਂ ਦੀ ਯਾਦ ਨੂੰ ਸਮਰਪਿਤ ਇਨ੍ਹਾਂ ਦਿਵਸਾਂ ਤੋਂ ਬਿਨਾਂ ਮਾਤ ਭਾਸ਼ਾ, ਵਾਤਾਵਰਨ, ਗਿਆਨ-ਵਿਗਿਆਨ, ਜੈਵਿਕ ਵਿਭਿੰਨਤਾ, ਵਾਤਾਵਰਨ ਜਾਂ ਵਿਸ਼ਵ ਤਕਨਾਲੋਜੀ ਨਾਲ ਸਬੰਧਤ ਦਿਵਸ ਵੀ ਮਨਾਏ ਜਾਂਦੇ ਹਨ ਜਿਹੜੇ ਵਿਦਿਆਰਥੀ ਪ੍ਰਤਿਭਾ ਨੂੰ ਕਲਾ ਪ੍ਰਗਟਾਵੇ ਦਾ ਮੰਚ ਪ੍ਰਦਾਨ ਕਰਦੇ ਹਨ। ਲੋਕ ਮੇਲੇ, ਵਣ ਮਹਾਉਤਸਵ, ਜੈਵਿਕ-ਵਿਭਿੰਨਤਾ ਤੇ ਗਿਆਨ ਵਿਗਿਆਨ ਯਾਤਰਾਵਾਂ ਤੇ ਸਪਤਾਹ ਮਨਾਉਣ ਦੇ ਨਾਲ-ਨਾਲ ਪੁਸਤਕ ਮੇਲੇ ਤੇ ਪ੍ਰਦਰਸ਼ਨੀਆਂ ਵੀ ਆਯੋਜਿਤ ਕੀਤੀਆਂ ਜਾਂਦੀਆਂ ਹਨ। ਬਗੈਰ ਕਿਸੇ ਸਰਕਾਰੀ ਵਿੱਤੀ ਮਦਦ ਤੋਂ ਸੂਝਵਾਨ ਲੋਕਾਂ ਦੇ ਸਹਿਯੋਗ ਨਾਲ ਫੋਰਮ ਇਹ ਕਾਰਜ ਨੇਪਰੇ ਚਾੜ੍ਹ ਰਹੀ ਹੈ।
ਪੀਪਲਜ਼ ਫੋਰਮ ਬਰਗਾੜੀ ਨੇ ਬੱਚਿਆਂ ਤੇ ਉਨ੍ਹਾਂ ਦੇ ਅਧਿਆਪਕਾਂ ਵਿਚ ਸਿਹਤਮੰਦ ਮੁਕਾਬਲਿਆਂ ਦੀ ਪਿਰਤ ਪਾ ਕੇ ਸੱਤ ਸਾਲ ਦੇ ਥੋੜ੍ਹੇ ਜਿਹੇ ਸਮੇਂ ਵਿਚ ਚੰਗੀ-ਖਾਸੀ ਪਛਾਣ ਬਣਾ ਲਈ ਹੈ। ਇਲਾਕੇ ਦੇ ਸੂਝਵਾਨ ਲੋਕਾਂ ਦੇ ਸਹਿਯੋਗ ਸਦਕਾ, ਕਿਸੇ ਕਿਸਮ ਦੀ ਸਰਕਾਰੀ ਵਿੱਤੀ ਸਹਾਇਤਾ ਤੋਂ ਬਿਨਾਂ ਇਕ ਤਰ੍ਹਾਂ ਦੀ ਲਹਿਰ ਪੈਦਾ ਕਰਨਾ ਛੋਟੀ ਗੱਲ ਨਹੀਂ। ਪੰਜਾਬ ਦੇ ਹੋਰ ਬਲਾਕ ਵੀ ਅਜਿਹੀ ਰਾਸ ਰਸਾ ਸਕਦੇ ਹਨ। ਜੇ ਇਸ ਦੇ ਖੇਤਰ ਨੂੰ ਸਿਖਿਆ ਤੇ ਗਿਆਨ-ਵਿਗਿਆਨ ਤੱਕ ਸੀਮਤ ਨਾ ਰੱਖ ਕੇ ਇਸ ਵਿਚ ਦਾਜ ਦਹੇਜ, ਮਾਦਾ ਭਰੂਣ ਹੱਤਿਆ ਤੇ ਨਸ਼ਾਖੋਰੀ ਆਦਿ ਵਿਸ਼ੇ ਵੀ ਸ਼ਾਮਿਲ ਕਰ ਲਏ ਜਾਣ ਤਾਂ ਇਕ ਵੱਡੀ ਸੁਧਾਰਕ ਲਹਿਰ ਉਤਪੰਨ ਹੋ ਸਕਦੀ ਹੈ। ਨੇਕ ਕੰਮਾਂ ਲਈ ਨਿੱਤਰੇ ਆਗੂ ਆਪਣੇ ਇਲਾਕੇ ਦੇ ਪਰਵਾਸੀ ਪੰਜਾਬੀਆਂ ਨੂੰ ਵੀ ਆਪਣੇ ਨਾਲ ਗੰਢ ਲੈਣ ਤਾਂ ਸੋਨੇ ਤੇ ਸੁਹਾਗੇ ਵਾਲਾ ਕੰਮ ਹੋ ਸਕਦਾ ਹੈ।
ਫੋਰਮ ਦਾ ਮੁੱਖ ਦਫ਼ਤਰ ਜੈਤੋ (ਫਰੀਦਕੋਟ) ਦੇ ਨੇੜੇ ਬਰਗਾੜੀ ਹੈ। ਪ੍ਰਧਾਨ ਖੁਸ਼ਵੰਤ ਬਰਗਾੜੀ ਹੈ। ਬਾਨੀ ਮੈਂਬਰਾਂ ਵਿਚ ਲੰਦਨ ਦਾ ਰਾਜਿੰਦਰਜੀਤ ਤੇ ਕੈਲਗਰੀ (ਕੈਨੇਡਾ) ਵਾਲਾ ਗੁਰਮੀਤ ਸਿੱਧੂ ਸ਼ਾਮਿਲ ਹਨ। ਪੰਜਾਬ ਦਾ ਕੋਈ ਵੀ ਅਧਿਆਪਕ ਜਾਂ ਬੀ ਡੀ ਓ ਆਪਣੇ ਇਲਾਕੇ ਵਿਚ ਇਸ ਤਰਾਂ ਦਾ ਕੰਮ ਕਰਕੇ ਨਾਮਣਾ ਖੱਟ ਸਕਦਾ ਹੈ।
(ਰੋਜ਼ਾਨਾ ਅਜੀਤ ਵਿਚੋਂ ਧੰਨਵਾਦ ਸਹਿਤ)
ਵਿਸਾਖੀ ਮੇਲਾ 2008
Annual Vaisakhi function of Peoples Forum was organised with great pump and show on 24th April at Shehanshah palace Kotkapura. Chief guest of the function was an eminent personality S. Joginder Singh, Former Director CBI who was honoured with Living Legend Award by the Forum. Two plays ‘Rabb Ji …. Hun Thalle Aajo’ and ‘Chand Jadon Roti Lagda Hai’ captivated the spectators. Both plays were written by Prince K.J. Singh and directed by Keerti Kirpal under whose brilliant direction children of Govt. Middle School Dod recieved wide appreciation from the gathering.
In the beginning a documentary film on the life of Dramatist and Activist Gursharan Singh was shown. Sixth Waris Shah Award was presented to writer Gurbhajan Gill from Ludhiana whereas Sahara Club Bathinda was honoured with Waris Punjab Award. Pride of Area Award was presented to two renowned persons of the area who have secured prominent achievements in their respective fields - Mr. Jatinder Singh Aulakh, commandent P.A.P. Chandigarh and Dr. Bhola Singh Sidhu, director Parvati Devi Memo. Hospital Amritsar. Sh. Dinesh Gupta C.A. and Dr. Manjit Singh Dhillon were specilal guests of the function.


